ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ ਜਦੋਂ ਅਬਰਾਹਮ ਬਹੁਤ ਬੁੱਢਾ ਹੋ ਗਿਆ ਸੀ ਤਾਂ ਉਸ ਦਾ ਪੁੱਤਰ ਇਸਹਾਕ ਜਵਾਨ ਹੋ ਚੁੱਕਾ ਸੀ | ਇਸ ਲਈ ਅਬਰਾਹਮ ਨੇ ਆਪਣੇ ਨੌਕਰ ਨੂੰ ਉਸ ਦੇਸ ਵਿੱਚ ਭੇਜਿਆ ਜਿੱਥੇ ਉਸ ਦੇ ਰਿਸ਼ਤੇਦਾਰ ਰਹਿੰਦੇ ਸਨ ਤਾਂ ਕਿ ਉਸ ਦੇ ਪੁੱਤਰ ਇਸਹਾਕ ਲਈ ਪਤਨੀ ਲਿਆਵੇ | ਇੱਕ ਲੰਬੀ ਯਾਤਰਾ ਦੇ ਬਾਅਦ ਜਿੱਥੇ ਅਬਰਾਹਮ ਦੇ ਰਿਸ਼ਤੇਦਾਰ ਰਹਿੰਦੇ ਸਨ ਉੱਥੇ ਪਰਮੇਸ਼ੁਰ ਨੇ ਨੌਕਰ ਦੀ ਰਿਬਕਾਹ ਤੱਕ ਅਗਵਾਈ ਕੀਤੀ |ਉਹ ਅਬਰਾਹਮ ਦੇ ਭਰਾ ਦੀ ਪੋਤੀ ਸੀ | ਰਿਬਕਾਹ ਆਪਣਾ ਪਰਿਵਾਰ ਛੱਡਣ ਅਤੇ ਨੌਕਰ ਨਾਲ ਇਸਹਾਕ ਦੇ ਘਰ ਜਾਣ ਲਈ ਤਿਆਰ ਹੋ ਗਈ |ਜਿੱਦਾਂ ਹੀ ਘਰ ਪਹੁੰਚੀ ਇਸਹਾਕ ਨੇ ਉਸ ਨਾਲ ਵਿਆਹ ਕਰ ਲਿਆ | ਲੰਬੇ ਸਮੇਂ ਬਾਅਦ, ਅਬਰਾਹਮ ਮਰ ਗਿਆ ਅਤੇ ਉਹ ਸਾਰੇ ਵਾਅਦੇ ਜਿਹੜੇ ਪਰਮੇਸ਼ੁਰ ਨੇ ਉਸ ਨਾਲ ਨੇਮ ਵਿੱਚ ਕੀਤੇ ਸਨ ਅੱਗੇ ਇਸਹਾਕ ਤੱਕ ਪਹੁੰਚ ਗਏ |ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਅਬਰਾਹਮ ਦੀ ਸੰਤਾਨ ਅਣ-ਗਿਣਤ ਹੋਵੇਗੀ ਪਰ ਇਸਹਾਕ ਦੀ ਪਤਨੀ ਦੇ ਕੋਈ ਸੰਤਾਨ ਨਹੀਂ ਸੀ | ਇਸਹਾਕ ਨੇ ਰਿਬਕਾਹ ਲਈ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਹ ਜੁੜਵੇਂ ਬੱਚਿਆਂ ਨਾਲ ਗਰਭਵਤੀ ਹੋਣ ਲਈ ਅਸੀਸ ਦਿੱਤੀ |ਦੋਵੇਂ ਬੱਚੇ ਜਦੋਂ ਅਜੇ ਰਿਬਕਾਹ ਦੇ ਗਰਭ ਵਿੱਚ ਹੀ ਸਨ ਇੱਕ ਦੂਸਰੇ ਨਾਲ ਲੜਨ ਲੱਗੇ, ਇਸ ਲਈ ਰਿਬਕਾਹ ਨੇ ਪਰਮੇਸ਼ੁਰ ਤੋਂ ਪੁੱਛਿਆ ਕਿ ਇਹ ਕੀ ਹੋ ਰਿਹਾ ਸੀ | "ਪਰਮੇਸ਼ੁਰ ਨੇ ਰਿਬਕਾਹ ਨੂੰ ਦੱਸਿਆ, “ਦੋ ਪੁੱਤਰ੍ਹਾਂ ਤੋਂ ਦੋ ਜਾਤੀਆਂ ਹੋਣਗੀਆਂ ਜੋ ਤੇਰੇ ਅੰਦਰ ਹ...
Welcome To hindibiblestory24x7 is a Professional hindi bible story, bible Sermon, bible vachan, christian song Platform. Here we will provide you only interesting content, which you will like very much.