ਜਲ ਪਰਲੋ - Punjabi bible story

 

ਜਲ ਪਰਲੋ

OBS Image

ਇੱਕ ਲੰਬੇ ਸਮੇਂ ਬਾਅਦ, ਬਹੁਤ ਸਾਰੇ ਲੋਕ ਸੰਸਾਰ ਵਿੱਚ ਰਹਿਣ ਲੱਗੇ |ਉਹ ਬਹੁਤ ਬੁਰੇ ਅਤੇ ਪਾਪੀ ਬਣ ਗਏ ਸਨ |ਬੁਰਿਆਈ ਇੰਨੀ ਵੱਧ ਗਈ ਸੀ ਕਿ ਪਰਮੇਸ਼ੁਰ ਨੇ ਵੱਡੇ ਹੜ੍ਹ ਦੁਆਰਾ ਸਾਰੇ ਸੰਸਾਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ |

OBS Image

ਪਰ ਨੂਹ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਪਾਇਆ ਗਿਆ |ਉਹ ਧਰਮੀ ਪੁਰਖ ਸੀ, ਜੋ ਬੁਰਿਆਂ ਲੋਕਾਂ ਵਿੱਚ ਰਹਿੰਦਾ ਸੀ |ਪਰਮੇਸ਼ੁਰ ਨੇ ਨੂਹ ਨੂੰ ਜਲ ਪਰਲੋ ਬਾਰੇ ਦੱਸਿਆ ਜਿਸ ਨੂੰ ਭੇਜਣ ਦੀ ਉਸ ਨੇ ਯੋਜਨਾ ਬਣਾਈ ਸੀ |ਉਸ ਨੇ ਨੂਹ ਨੂੰ ਇੱਕ ਵੱਡੀ ਕਿਸ਼ਤੀ ਬਣਾਉਣ ਲਈ ਕਿਹਾ |

OBS Image

ਪਰਮੇਸ਼ੁਰ ਨੇ ਨੂਹ ਨੂੰ 140 ਮੀਟਰ ਲੰਬੀ, 23 ਮੀਟਰ ਚੌੜੀ ਅਤੇ 13.5 ਮੀਟਰ ਉੱਚੀ ਕਿਸ਼ਤੀ ਬਣਾਉਣ ਨੂੰ ਕਿਹਾ |ਨੂਹ ਨੇ ਇਸ ਨੂੰ ਲੱਕੜੀ ਤੋਂ ਬਣਾਉਣਾ ਸੀ ਜਿਸ ਦੀਆਂ ਤਿੰਨ ਮੰਜਿਲਾਂ, ਕਈ ਕਮਰੇ, ਇੱਕ ਛੱਤ ਅਤੇ ਖਿੜਕੀਆਂ ਹੋਣ |ਇਹ ਕਿਸ਼ਤੀ ਨੂਹ ਅਤੇ ਉਸਦੇ ਪਰਿਵਾਰ ਨੂੰ ਅਤੇ ਧਰਤੀ ਦੇ ਹਰ ਪ੍ਰਕਾਰ ਦੇ ਜਾਨਵਰ ਨੂੰ ਜਲ ਪਰਲੋ ਵਿੱਚ ਸੁਰੱਖਿਅਤ ਰੱਖੇਗੀ |

OBS Image

ਨੂਹ ਨੇ ਹੁਕਮ ਮੰਨਿਆ |ਉਸ ਨੇ ਅਤੇ ਉਸਦੇ ਤਿੰਨ ਪੁੱਤਰਾਂ ਨੇ ਬਿਲਕੁਲ ਉਸ ਤਰ੍ਹਾਂ ਕਿਸ਼ਤੀ ਬਣਾਈ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਿਹਾ ਸੀ |ਕਿਸ਼ਤੀ ਨੂੰ ਬਣਾਉਣ ਲਈ ਬਹੁਤ ਸਾਲ ਲੱਗੇ ਕਿਉਂਕਿ ਇਹ ਬਹੁਤ ਵੱਡੀ ਸੀ |ਨੂਹ ਨੇ ਆਉਣ ਵਾਲੀ ਜਲ-ਪਰਲੋ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਪਰਮੇਸ਼ੁਰ ਵੱਲ ਮੁੜਨ ਪਰ ਉਹਨਾਂ ਨੇ ਵਿਸ਼ਵਾਸ ਨਾ ਕੀਤਾ |

OBS Image

ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਆਪਣੇ ਲਈ ਅਤੇ ਜਾਨਵਰਾਂ ਲਈ ਕਾਫ਼ੀ ਭੋਜਨ ਇੱਕਠਾ ਕਰਨ |ਜਦੋਂ ਸਭ ਕੁੱਝ ਤਿਆਰ ਸੀ, ਪਰਮੇਸ਼ੁਰ ਨੇ ਨੂਹ ਨੂੰ ਕਿਹਾ ਕਿ ਹੁਣ ਉਸ ਲਈ, ਉਸ ਦੀ ਪਤਨੀ ਲਈ, ਉਸ ਦੇ ਤਿੰਨ ਪੁੱਤਰਾਂ ਲਈ ਅਤੇ ਉਹਨਾਂ ਦੀਆਂ ਪਤਨੀਆ ਲਈ ਇਹ ਸਮਾਂ ਹੈ ਕਿ ਉਹ ਕਿਸ਼ਤੀ ਦੇ ਅੰਦਰ ਜਾਣ – ਇਹ ਅੱਠ ਲੋਕ ਸਨ |

OBS Image

ਪਰਮੇਸ਼ੁਰ ਨੇ ਹਰ ਜਾਨਵਰ ਅਤੇ ਪੰਛੀ ਦੇ ਨਰ ਅਤੇ ਮਾਦਾ ਦਾ ਜੋੜਾ, ਨੂਹ ਕੋਲ ਭੇਜਿਆ ਤਾਂ ਕਿ ਜਲ ਪਰਲੋ ਦੇ ਸਮੇਂ ਕਿਸ਼ਤੀ ਵਿੱਚ ਸੁਰੱਖਿਅਤ ਰਹਿਣ |ਪਰਮੇਸ਼ੁਰ ਨੇ ਹਰ ਕਿਸਮ ਦੇ ਪਸ਼ੂਆਂ ਵਿੱਚੋਂ ਸੱਤ ਨਰ ਅਤੇ ਸੱਤ ਮਾਦਾ ਭੇਜੇ ਜੋ ਬਲੀਆਂ ਲਈ ਇਸਤੇਮਾਲ ਕੀਤੇ ਜਾ ਸਕਦੇ ਸਨ |ਜਦੋਂ ਉਹ ਸਭ ਕਿਸ਼ਤੀ ਦੇ ਅੰਦਰ ਸਨ ਤਾਂ ਪਰਮੇਸ਼ੁਰ ਨੇ ਆਪ ਦਰਵਾਜ਼ਾ ਬੰਦ ਕੀਤਾ |

OBS Image

ਤਦ ਬਾਰਿਸ਼ ਸ਼ੁਰੂ ਹੋਈ, ਅਤੇ ਬਾਰਿਸ਼ ਹੀ ਬਾਰਿਸ਼ ਸੀ |ਬਿਨਾਂ ਰੁਕੇ ਚਾਲੀ ਦਿਨ ਅਤੇ ਚਾਲੀ ਰਾਤ ਬਾਰਿਸ਼ ਹੋਈ |ਧਰਤੀ ਦੇ ਅੰਦਰੋਂ ਵੀ ਪਾਣੀ ਦੇ ਸੋਮੇ ਫੁੱਟ ਨਿੱਕਲੇ |ਸੰਸਾਰ ਵਿੱਚ ਸਭ ਕੁੱਝ ਪਾਣੀ ਨਾਲ ਢਕਿਆ ਗਿਆ ਸੀ, ਇੱਥੋਂ ਤੱਕ ਕਿ ਪਰਬਤਾਂ ਦੀਆਂ ਚੋਟੀਆਂ ਵੀ |

OBS Image

ਸੁੱਕੀ ਧਰਤੀ ਉੱਤੇ ਰਹਿਣ ਵਾਲੀ ਹਰ ਚੀਜ਼ ਖ਼ਤਮ ਹੋ ਗਈ , ਉਹਨਾਂ ਲੋਕਾਂ ਨੂੰ ਛੱਡ ਕੇ ਜਿਹੜੇ ਕਿਸ਼ਤੀ ਵਿੱਚ ਸਨ |ਕਿਸ਼ਤੀ ਪਾਣੀ ਉੱਤੇ ਤੈਰਦੀ ਰਹੀ ਅਤੇ ਕਿਸ਼ਤੀ ਦੇ ਅੰਦਰ ਸਭ ਕੁੱਝ ਵਹਿਣ ਤੋਂ ਬਚਿਆ ਰਿਹਾ |

OBS Image

ਬਾਰਿਸ਼ ਰੁੱਕਣ ਤੋਂ ਬਾਅਦ ਕਿਸ਼ਤੀ ਪਾਣੀ ਉੱਤੇ ਪੰਜ ਮਹੀਨੇ ਤੈਰਦੀ ਰਹੀ ਅਤੇ ਇਸ ਸਮੇਂ ਦੌਰਾਨ ਪਾਣੀ ਘਟਣਾ ਸ਼ੁਰੂ ਹੋ ਗਿਆ ਸੀ |ਤਦ ਇੱਕ ਦਿਨ ਕਿਸ਼ਤੀ ਪਹਾੜ ਦੀ ਚੋਟੀ ਉੱਤੇ ਟਿਕੀ, ਪਰ ਸੰਸਾਰ ਅਜੇ ਵੀ ਪਾਣੀ ਨਾਲ ਢਕਿਆ ਹੋਇਆ ਸੀ |ਅਗਲੇ ਤਿੰਨ ਮਹੀਨਿਆਂ ਬਾਅਦ ਪਰਬਤਾਂ ਦੀਆਂ ਚੋਟੀਆਂ ਦਿੱਸਣ ਲੱਗੀਆਂ |

OBS Image

ਅਗਲੇ ਹੋਰ ਚਾਲੀ ਦਿਨਾਂ ਬਾਅਦ ਨੂਹ ਨੇ ਕਾਂ ਨਾਮ ਦੇ ਪੰਛੀ ਨੂੰ ਬਾਹਰ ਭੇਜਿਆ ਕਿ ਦੇਖੇ ਕੀ ਪਾਣੀ ਸੁੱਕ ਗਿਆ ਹੈ ਜਾਂ ਨਹੀਂ |ਕਾਂ ਸੁੱਕੀ ਜਗ੍ਹਾ ਦੀ ਭਾਲ ਵਿੱਚ ਅੱਗੇ ਪਿੱਛੇ ਉੱਡਦਾ ਰਿਹਾ ਪਰ ਕੋਈ ਜਗ੍ਹਾ ਨਾ ਮਿਲੀ |

OBS Image

ਬਾਅਦ ਵਿੱਚ ਨੂਹ ਨੇ ਘੁੱਗੀ ਨਾਮ ਦਾ ਪੰਛੀ ਬਾਹਰ ਭੇਜਿਆ |ਪਰ ਇਸ ਪੰਛੀ ਨੂੰ ਵੀ ਸੁੱਕੀ ਜਗ੍ਹਾ ਨਾ ਮਿਲਣ ਕਰਕੇ ਇਹ ਨੂਹ ਕੋਲ ਵਾਪਸ ਆ ਗਿਆ |ਇੱਕ ਹਫ਼ਤੇ ਬਾਅਦ ਉਸ ਨੇ ਘੁੱਗੀ ਨੂੰ ਦੁਬਾਰਾ ਫੇਰ ਭੇਜਿਆ ਅਤੇ ਇਹ ਅਪਣੀ ਚੁੰਝ ਵਿੱਚ ਜੈਤੂਨ ਦੀ ਟਾਹਣੀ ਲੈ ਕੇ ਵਾਪਸ ਆਈ |ਪਾਣੀ ਹੇਠਾਂ ਜਾ ਰਿਹਾ ਸੀ ਅਤੇ ਪੌਦੇ ਦੁਬਾਰਾ ਪੁੰਗਰ ਰਹੇ ਸਨ |

OBS Image

ਨੂਹ ਨੇ ਇੱਕ ਹਫ਼ਤਾ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਤੀਸਰੀ ਵਾਰ ਭੇਜਿਆ |ਇਸ ਵਾਰ ਇਸ ਨੂੰ ਬੈਠਣ ਲਈ ਜਗ੍ਹਾ ਮਿਲ ਗਈ ਅਤੇ ਵਾਪਸ ਨਹੀਂ ਆਈ |ਪਾਣੀ ਸੁੱਕ ਰਿਹਾ ਸੀ !


Post a Comment

0 Comments